ਪਹੁੰਚ ਅਤੇ ਕਾਰਜਸ਼ੀਲ ਜ਼ਰੂਰਤਾਂ

""

ਪਹੁੰਚ ਅਤੇ ਕਾਰਜਸ਼ੀਲ ਜ਼ਰੂਰਤਾਂ

ਅਸੀਂ ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ ਸੰਬੰਧੀ (ਪੀ.ਐੱਸ.ਪੀ.ਐੱਸ.) ਇਵੈਟਾਂ ਦੌਰਾਨ ਆਪਣੇ ਗਾਹਕਾਂ ਦੀਆਂ ਹੋਰ ਜ਼ਰੂਰਤਾਂ ਲਈ ਸਰੋਤ ਅਤੇ ਸਮਰਥਨ ਦੀ ਪੇਸ਼ਕਸ਼ ਕਰਦੇ ਹਾਂ

ਇਹ ਯਕੀਨੀ ਬਣਾਓ ਕਿ ਤੁਸੀਂ ਪੀ.ਐੱਸ.ਪੀ.ਐੱਸ. (PSPS) ਇਵੈਂਟਾਂ ਬਾਰੇ ਚਿਤਾਵਨੀਆਂ ਪ੍ਰਾਪਤ ਕਰ ਸਕਦੇ ਹੋ

ਹਾਲਾਂਕਿ ਅਸੀਂ ਤੁਹਾਡੀ ਬਿਜਲੀ ਨੂੰ ਚਾਲੂ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ, ਕੁਝ ਮਾਮਲਿਆਂ ਵਿੱਚ, ਸਾਨੂੰ ਤੁਹਾਡੇ ਖੇਤਰ ਵਿੱਚ ਅਸਥਾਈ ਤੌਰ 'ਤੇ ਬਿਜਲੀ ਬੰਦ ਕਰਨ ਦੀ ਲੋੜ ਪੈ ਸਕਦੀ ਹੈ। ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ ਸੰਬੰਧੀ ਕੁਝ ਮਾਮਲਿਆਂ ਵਿੱਚ, ਜਦੋਂ ਵੀ ਸੰਭਵ ਹੋਵੇ, ਬਿਜਲੀ ਬੰਦ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਫ਼ੋਨ ਕਾਲਾਂ, ਟੈਕਸਟ ਚਿਤਾਵਨੀਆਂ, ਈਮੇਲਾਂ ਅਤੇ ਹੋਰ ਸਾਧਨਾਂ ਰਾਹੀਂ ਮੁੱਢਲੀ ਚਿਤਾਵਨੀ ਸੰਬੰਧੀ ਸੂਚਨਾਵਾਂ ਨਾਲ ਸੂਚਿਤ ਕਰਾਂਗੇ। (ਕਈ ਵਾਰ ਅਚਾਨਕ ਖਤਰਨਾਕ ਮੌਸਮ ਦੇ ਹਾਲਾਤ ਉਤਪੰਨ ਹੋਣ 'ਤੇ ਸਾਨੂੰ ਬਹੁਤ ਜ਼ਿਆਦਾ, ਜਾਂ ਕਿਸੇ ਅਡਵਾਂਸ ਸੂਚਨਾ ਤੋਂ ਬਿਨਾਂ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੁੰਦੀ ਹੈ)।

ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਆਨਲਾਈਨ ਖਾਤੇ ਵਿੱਚ ਤੁਹਾਡੀ ਸੰਪਰਕ ਜਾਣਕਾਰੀ ਆਧੁਨਿਕ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਬਿਜਲੀ ਦੇ ਕੱਟ ਸੰਬੰਧੀ ਇਵੈਂਟਾਂ ਦੌਰਾਨ ਤੁਹਾਡੇ ਤੱਕ ਪਹੁੰਚ ਸਕੀਏ।

Expose as Block
No
Expose as Block
No

ਕੀ ਤੁਸੀਂ ਮੈਡੀਕਲ ਜ਼ਰੂਰਤਾਂ ਲਈ ਬਿਜਲੀ 'ਤੇ ਨਿਰਭਰ ਹੋ?

ਜੇ ਤੁਸੀਂ ਮੈਡੀਕਲ ਉਪਕਰਣਾਂ ਦੀ ਵਰਤੋਂ ਕਰਦੇ ਹੋ, ਤਾਂ ਮਦਦ ਪ੍ਰਾਪਤ ਕਰੋ

ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਸਦੱਸ ਨੂੰ ਬਿਜਲੀ ਨਾਲ ਚੱਲਣ ਵਾਲੇ ਮੈਡੀਕਲ ਉਪਕਰਣਾਂ ਜਾਂ ਹੋਰ ਯੋਗਤਾ ਪ੍ਰਾਪਤ ਮੈਡੀਕਲ ਉਪਕਰਣਾਂ ਦੀ ਨਿਯਮਤ ਵਰਤੋਂ ਦੀ ਲੋੜ ਹੈ, ਤਾਂ ਤੁਸੀਂ ਸਾਡੇ Medical Baseline Allowance program ਪ੍ਰੋਗਰਾਮ ਲਈ ਯੋਗ ਹੋ ਸਕਦੇ ਹੋ। ਇਹ ਪ੍ਰੋਗਰਾਮ ਪ੍ਰਤੀ ਦਿਨ ਇੱਕ ਵਾਧੂ 16.5 ਕਿੱਲੋਵਾਟ-ਘੰਟੇ (kWh) ਬਿਜਲੀ ਪ੍ਰਦਾਨ ਕਰਦਾ ਹੈ। ਸਭ ਤੋਂ ਘੱਟ ਬੇਸਲਾਈਨ ਰੇਟ 'ਤੇ ਪ੍ਰਦਾਨ ਕੀਤੀ ਜਾਂਦੀ ਹੈ, ਇਹ ਮੈਡੀਕਲ ਉਪਕਰਣਾਂ ਦੇ ਸੰਚਾਲਨ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।

ਜੇਕਰ ਜਨਤਕ ਸੁਰੱਖਿਆ ਲਈ ਬਿਜਲੀ ਦਾ ਕੱਟ (ਪੀ.ਐੱਸ.ਪੀ.ਐੱਸ.) ਲਗਾਇਆ ਜਾਂਦਾ ਹੈ, ਤਾਂ ਅਸੀਂ ਸੰਪਰਕ ਦੇ ਤਰਜੀਹੀ ਢੰਗ (ਈਮੇਲ, ਟੈਕਸਟ, ਜਾਂ ਵੌਇਸ ਕਾਲ) ਦੁਆਰਾ ਸਾਡੇ Medical Baseline ਗਾਹਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਅਸੀਂ ਤੁਹਾਡੇ ਸੰਪਰਕ ਦੇ ਪਸੰਦੀਦਾ ਤਰੀਕੇ ਰਾਹੀਂ ਸਿੱਧੇ ਤੌਰ 'ਤੇ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦੇ, ਤਾਂ ਅਸੀਂ ਪੀ.ਐੱਸ.ਪੀ.ਐੱਸ. (PSPS) ਇਵੈਂਟ ਦੇ ਸੰਬੰਧ ਵਿੱਚ ਮੈਸੇਜ ਡਿਲਿਵਰ ਕਰਨ ਲਈ ਵਿਕਲਪਿਕ ਤਰੀਕਿਆਂ ਰਾਹੀਂ (ਜਿਵੇਂ ਕਿ ਜ਼ਰੂਰਤ ਪੈਣ 'ਤੇ ਫ਼ੋਨ ਰਾਹੀਂ ਅਤੇ ਸੰਭਵ ਤੌਰ 'ਤੇ ਵਿਅਕਤੀਗਤ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਲਈ ਤੁਹਾਡੇ ਦਰਵਾਜ਼ੇ 'ਤੇ ਇੱਕ ਟੈਕਨੀਸ਼ੀਅਨ ਭੇਜਣਾ) ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ।

Expose as Block
No

ਸਾਡੇ ਕ੍ਰਿਟੀਕਲ ਕੇਅਰ ਬੈਕਅਪ ਬੈਟਰੀ ਪ੍ਰੋਗਰਾਮ ਦੇ ਨਾਲ ਬੈਕਅੱਪ ਪਾਵਰ ਪ੍ਰਾਪਤ ਕਰੋ

ਜੇ ਤੁਸੀਂ Medical Baseline ਦੇ ਗਾਹਕ ਹੋ ਅਤੇ ਬਿਜਲੀ ਨਾਲ ਚੱਲਣ ਵਾਲੇ ਮੈਡੀਕਲ ਉਪਕਰਣਾਂ 'ਤੇ ਨਿਰਭਰ ਕਰਦੇ ਹੋ, ਤਾਂ ਤੁਹਾਨੂੰ ਬੈਕਅਪ ਪਾਵਰ ਸਰੋਤ, ਜਿਵੇਂ ਕਿ ਨਿਰਵਿਘਨ ਬਿਜਲੀ ਸਪਲਾਈ, ਜਾਂ ਬਿਜਲੀ ਦੇ ਕੱਟ ਹੋਣ ਦੀ ਸਥਿਤੀ ਵਿੱਚ ਬੈਕਅਪ ਲੋਕੇਸ਼ਨ ਲਈ ਯੋਜਨਾ ਬਣਾ ਲੈਣੀ ਚਾਹੀਦੀ ਹੈ। ਬਿਜਲੀ ਦੇ ਕੱਟ ਦੌਰਾਨ ਤੁਸੀਂ ਆਪਣੇ ਮੈਡੀਕਲ ਉਪਕਰਣ ਨੂੰ ਚਲਾਉਣ ਲਈ ਇੱਕ ਮੁਫ਼ਤ ਸਾਫ਼-ਊਰਜਾ ਬੈਕਅਪ ਬੈਟਰੀ ਲਈ ਯੋਗ ਹੋ ਸਕਦੇ ਹੋ।

Expose as Block
No
Expose as Block
No

ਸਵੈ-ਪ੍ਰਮਾਣੀਕਰਨ

ਜੇਕਰ ਤੁਸੀਂ ਹਾਲੇ ਤੱਕ ਐੱਸ.ਸੀ.ਈ. (SCE) ਦੇ medical baseline ਪ੍ਰੋਗਰਾਮ ਲਈ ਸਾਈਨ ਅੱਪ ਨਹੀਂ ਕੀਤਾ ਹੈ ਜਾਂ ਤੁਸੀਂ ਯੋਗ ਨਹੀਂ ਹੋ, ਪਰ ਤੁਹਾਡੇ ਪਰਿਵਾਰ ਦੇ ਕਿਸੇ ਵਿਅਕਤੀ ਦੀ ਅਜਿਹੀ ਸਥਿਤੀ ਹੈ, ਜੋ ਪੀ.ਐੱਸ.ਪੀ.ਐੱਸ. (PSPS) ਇਵੈਂਟ ਦੌਰਾਨ ਬਿਜਲੀ ਦੀ ਰੁਕਾਵਟ ਜਾਂ ਬਿੱਲ ਦਾ ਭੁਗਤਾਨ ਨਾ ਕਰਨ ਦੇ ਕਾਰਨ ਡਿਸਕਨੈਕਟ ਹੋਣ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ, ਤਾਂ ਤੁਸੀਂ ਆਪਣੇ ਖਾਤੇ ਨੂੰ ਸਵੈ-ਪ੍ਰਮਾਣਿਤ ਕਰ ਸਕਦੇ ਹੋ, ਤਾਂ ਜੋ ਐੱਸ.ਸੀ.ਈ. (SCE) ਨੂੰ ਪਤਾ ਲੱਗ ਸਕੇ।

  • ਸਵੈ-ਪ੍ਰਮਾਣੀਕਰਣ 90 ਦਿਨਾਂ ਲਈ ਯੋਗ ਹੈ
  • ਸਵੈ-ਪ੍ਰਮਾਣੀਕਰਣ ਦਾ ਲਾਭ ਇਹ ਹੈ ਕਿ ਕਨੈਕਸ਼ਨ ਕੱਟਣ ਦੀ ਸਥਿਤੀ ਵਿੱਚ, ਅਸੀਂ ਤੁਹਾਡੇ ਸੰਪਰਕ ਦੇ ਪਸੰਦੀਦਾ ਤਰੀਕੇ (ਈਮੇਲ, ਟੈਕਸਟ ਜਾਂ ਵੌਇਸ ਕਾਲ) ਰਾਹੀਂ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ।
  • ਜੇਕਰ ਅਸੀਂ ਸੰਪਰਕ ਦੇ ਤੁਹਾਡੇ ਪਸੰਦੀਦਾ ਜਾਂ ਵਿਕਲਪਿਕ ਤਰੀਕੇ ਰਾਹੀਂ ਸਿੱਧੇ ਤੌਰ 'ਤੇ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ, ਤਾਂ ਅਸੀਂ ਡਿਸਕਨੈਕਸ਼ਨ ਦੇ ਸੰਬੰਧ ਵਿੱਚ ਮੈਸੇਜ ਦੇਣ ਲਈ ਵਿਅਕਤੀਗਤ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਲਈ ਤੁਹਾਡੇ ਦਰਵਾਜ਼ੇ 'ਤੇ ਇੱਕ ਤਕਨੀਕੀ ਮਾਹਰ ਨੂੰ ਭੇਜਾਂਗੇ।
Expose as Block
No
Expose as Block
No

ਸੁਤੰਤਰ ਰਹਿਣ ਸੰਬੰਧੀ ਕੇਂਦਰ

ਸੁਤੰਤਰ ਰਹਿਣ ਲਈ ਕੇਂਦਰ ਹਰ ਤਰ੍ਹਾਂ ਦੀ ਅਪਾਹਜਤਾ, ਹਰ ਉਮਰ ਅਤੇ ਆਮਦਨੀ ਦੇ ਸਾਰੇ ਪੱਧਰ ਦੇ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਸੁਤੰਤਰਤਾ, ਪਹੁੰਚ ਅਤੇ ਬਰਾਬਰ ਅਵਸਰ ਵਧਾਉਣ ਲਈ ਸਮਰਪਿਤ ਹਨ। ਗਾਹਕਾਂ ਨੂੰ ਐਮਰਜੈਂਸੀ ਅਤੇ ਪੀ.ਐੱਸ.ਪੀ.ਐੱਸ. (PSPS) ਇਵੈਂਟਾਂ ਦੀ ਤਿਆਰੀ ਵਿੱਚ ਮਦਦ ਕਰਨ ਲਈ ਐੱਸ.ਸੀ.ਈ. (SCE) ਸਾਡੇ ਸੇਵਾ ਖੇਤਰ ਵਿੱਚ ਹੇਠ ਲਿਖੇ ਆਈ.ਐੱਲ.ਸੀ. (ILC) ਦੇ ਨਾਲ ਭਾਈਵਾਲੀ ਕਰਦਾ ਹੈ।

Expose as Block
No
Expose as Block
No

ਤੁਹਾਡੀਆਂ ਉਂਗਲਾਂ 'ਤੇ 2-1-1 ਸਹਾਇਤਾ

2-1-1 ਪੀ.ਐੱਸ.ਪੀ.ਐੱਸ. (PSPS) ਇਵੈਂਟਾਂ ਦੌਰਾਨ ਭਾਈਚਾਰਿਆਂ ਨੂੰ ਸਰੋਤਾਂ ਬਾਰੇ ਸਟੀਕ ਅਤੇ ਨਵੀਨਤਮ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹ ਮੁਫ਼ਤ, ਗੁਪਤ ਸੇਵਾ ਕਾਲਾਂ, ਵੈੱਬ ਅਤੇ ਟੈਕਸਟ ਰਾਹੀਂ ਕਈ ਭਾਸ਼ਾਵਾਂ ਵਿੱਚ ਦਿਨ ਦੇ 24 ਘੰਟੇ ਅਤੇ ਹਫ਼ਤੇ ਦੇ 7 ਦਿਨ ਭਾਈਚਾਰਿਆਂ ਲਈ ਉਪਲਬਧ ਹੈ। 2-1-1 ਉਹਨਾਂ ਲੋਕਾਂ ਲਈ ਡਾਕਟਰੀ, ਸ਼ਰਨ, ਭੋਜਨ ਅਤੇ ਹੋਰ ਮਦਦ ਲਈ ਜਾਣਕਾਰੀ ਅਤੇ ਸਰੋਤਾਂ ਦੀ ਜ਼ਰੂਰਤ ਵਾਲੇ ਲੋਕਾਂ ਨੂੰ ਜੋੜਦਾ ਹੈ, ਜਿਨ੍ਹਾਂ ਨੂੰ ਕਿਸੇ ਵੀ ਸ਼ਰਤ ਦੇ ਕਾਰਨ ਵਾਧੂ ਮਦਦ ਦੀ ਜ਼ਰੂਰਤ ਹੋ ਸਕਦੀ ਹੈ, ਜੋ ਪੀ.ਐੱਸ.ਪੀ.ਐੱਸ. (PSPS) ਪ੍ਰੋਗਰਾਮ ਦੇ ਦੌਰਾਨ ਕੰਮ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਸੀਮਤ ਕਰ ਸਕਦੀ ਹੈ।

 https://www.211.org, 'ਤੇ ਜਾਓ 2-1-1 'ਤੇ ਕਾਲ ਕਰੋ, ਜਾਂ 211211 'ਤੇ “PSPS” ਟੈਕਸਟ ਕਰੋ  

2-1-1 ਸੇਵਾਵਾਂ ਵਿੱਚ ਇਹ ਸ਼ਾਮਲ ਹੈ:

  • ਸੰਕਟਕਾਲ ਦੀ ਤਿਆਰੀ, ਜਵਾਬ, ਅਤੇ ਰਿਕਵਰੀ ਸੇਵਾਵਾਂ  
  • ਕਿਰਾਏ/ਰਿਹਾਇਸ਼ ਸੰਬੰਧੀ ਸਹਾਇਤਾ
  • ਜਨਤਕ ਸਹਾਇਤਾ ਪ੍ਰੋਗਰਾਮ
  • ਰੁਜ਼ਗਾਰ ਸਹਾਇਤਾ  
  • ਮਾਨਸਿਕ ਸਿਹਤ ਸੇਵਾਵਾਂ
  • ਭੋਜਨ ਪੈਂਟਰੀ ਅਤੇ ਭੋਜਨ ਦੀ ਡਿਲਿਵਰੀ ਸੰਬੰਧੀ ਸੇਵਾਵਾਂ
  • ਆਵਾਜਾਈ ਸੇਵਾਵਾਂ
Expose as Block
No
Expose as Block
No

ਵਿੱਤੀ ਸਹਾਇਤਾ ਉਪਲਬਧ ਹੈ

ਜੇਕਰ ਤੁਸੀਂ ਹਾਲ ਹੀ ਵਿੱਚ ਆਪਣੀ ਨੌਕਰੀ ਗੁਆ ਦਿੱਤੀ ਹੈ ਜਾਂ ਤੁਹਾਡੀ ਆਮਦਨੀ ਬਦਲ ਗਈ ਹੈ, ਤਾਂ ਅਸੀਂ ਤੁਹਾਡੀ ਮਦਦ ਕਰਨ ਲਈ ਇੱਥੇ ਮੌਜੂਦ ਹਾਂ। ਸਾਡੇ ਕੋਲ ਬਹੁਤ ਸਾਰੇ ਪ੍ਰੋਗਰਾਮ ਹਨ, ਜਿਨ੍ਹਾਂ ਵਿੱਚ ਬਿੱਲਾਂ ਨੂੰ ਘਟਾਉਣ ਅਤੇ ਭੁਗਤਾਨਾਂ ਵਿੱਚ ਸਹਾਇਤਾ ਕਰਨ ਤੋਂ ਲੈ ਕੇ ਤੁਹਾਡੇ ਘਰ ਲਈ ਊਰਜਾ-ਕੁਸ਼ਲ ਉਪਕਰਨ ਮੁਹੱਈਆ ਕਰਵਾਉਣ ਤੱਕ ਸ਼ਾਮਲ ਹਨ।

Expose as Block
No
Expose as Block
No

ਸੰਕਟਕਾਲ ਦੀ ਤਿਆਰੀ ਅਤੇ ਬੈਕਅਪ ਪਾਵਰ ਦੇ ਹੱਲ

ਪੀ.ਐੱਸ.ਪੀ.ਐੱਸ. (PSPS) ਸਪਲਾਈ ਕਿੱਟ ਸਥਾਪਤ ਕਰਨ, ਭਵਿੱਖ ਵਿੱਚ ਲੱਗਣ ਵਾਲੇ ਬਿਜਲੀ ਕੱਟਾਂ ਲਈ ਆਪਣਾ ਘਰ ਤਿਆਰ ਕਰਨ ਅਤੇ ਬਿਜਲੀ ਦਾ ਕੱਟ ਲੱਗਣ 'ਤੇ ਸੁਰੱਖਿਅਤ ਰਹਿਣ ਬਾਰੇ ਜਾਣੋ।

ਬੈਕਅੱਪ ਪਾਵਰ ਹੱਲਾਂ ਸਮੇਤ ਵੱਖਰੇ ਗਾਹਕ ਸਰੋਤਾਂ ਸੰਬੰਧੀ ਐੱਸ.ਸੀ.ਈ. (SCE) ਪੇਸ਼ਕਸ਼ਾਂ ਬਾਰੇ ਜਾਣੋ।

ਐੱਸ.ਸੀ.ਈ. (SCE) ਛੋਟਾਂ ਅਤੇ ਪ੍ਰੋਤਸਾਹਨ ਨਾਲ ਹੋਰ ਬੱਚਤ ਕਰੋ

Expose as Block
No
Expose as Block
No