ਪਹੁੰਚ ਅਤੇ ਕਾਰਜਸ਼ੀਲ ਲੋੜਾਂ ਵਾਲੇ ਗਾਹਕਾਂ ਲਈ ਸਹਾਇਤਾ
ਅਸੀਂ ਜਨਤਕ ਸੁਰੱਖਿਆ ਪਾਵਰ ਕੱਟ (ਪੀਐਸਪੀਐਸ) ਆਊਟੇਜ ਦੌਰਾਨ ਆਪਣੇ ਗਾਹਕਾਂ ਦੀਆਂ ਵਿਭਿੰਨ ਲੋੜਾਂ ਨੂੰ ਪੂਰਾ ਕਰਨ ਲਈ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਦੇ ਹਾਂ।
ਪਹੁੰਚਯੋਗ ਹੈਜ਼ਰਡ ਅਲਰਟ ਸਿਸਟਮ
SCE ਦਾ ਪਹੁੰਚਯੋਗ ਖ਼ਤਰੇ ਦੀ ਚਿਤਾਵਨੀ ਪ੍ਰਣਾਲੀ Accessible Hazard Alert System,(AHAS) ਵੈੱਬਸਾਈਟ ਅਜਿਹੇ ਲੋਕਾਂ ਲਈ PSPS ਸੂਚਨਾਵਾਂ ਅਤੇ ਤਿਆਰੀ ਸੰਬੰਧੀ ਜਾਣਕਾਰੀ ਪਹੁੰਚਯੋਗ ਫਾਰਮੈਟਾਂ ਵਿੱਚ ਪੇਸ਼ ਕਰਦੀ ਹੈ ਜੋ ਅੰਨ੍ਹੇ, ਘੱਟ ਦ੍ਰਿਸ਼ਟੀ ਵਾਲੇ, ਬੋਲ਼ੇ, ਘੱਟ ਸੁਣਨ ਵਾਲੇ ਜਾਂ ਬੋਲ਼ੇ-ਅੰਨ੍ਹੇ ਹਨ।
.
PSPS ਬਿਜਲੀ ਬੰਦ ਹੋਣ ਦੀਆਂ ਚਿਤਾਵਨੀਆਂ ਨੂੰ ਯਕੀਨੀ ਬਣਾਓ
PSPS ਦੀ ਸਥਿਤੀ ਵਿੱਚ, ਜਦੋਂ ਵੀ ਸੰਭਵ ਹੋਵੇ, ਅਸੀਂ ਬਿਜਲੀ ਬੰਦ ਕਰਨ ਤੋਂ ਪਹਿਲਾਂ ਤੁਹਾਨੂੰ ਪੂਰਵ ਚੇਤਾਵਨੀ ਸੂਚਨਾਵਾਂ ਰਾਹੀਂ ਸੂਚਿਤ ਕਰਦੇ ਰਹਾਂਗੇ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਆਨਲਾਈਨ ਖਾਤੇ ਵਿੱਚ ਤੁਹਾਡੀ ਸੰਪਰਕ ਜਾਣਕਾਰੀ ਅੱਪ-ਟੂ-ਡੇਟ ਹੈ, ਤਾਂ ਜੋ ਅਸੀਂ ਪਾਵਰ ਦੇ ਕੱਟ ਦੌਰਾਨ ਤੁਹਾਡੇ ਤੱਕ ਪਹੁੰਚ ਸਕੀਏ। ਕਿਰਪਾ ਕਰਕੇ ਇਹ ਵੀ ਚੁਣੋ ਕਿ ਤੁਸੀਂ ਇਹ ਸੂਚਨਾਵਾਂ ਫੋਨ ਕਾਲਾਂ, ਟੈਕਸਟ ਚੇਤਾਵਨੀਆਂ ਜਾਂ ਈਮੇਲਾਂ ਰਾਹੀਂ ਪ੍ਰਾਪਤ ਕਰਨਾ ਚਾਹੁੰਦੇ ਹੋ।
ਸਵੈ-ਪ੍ਰਮਾਣੀਕਰਨ
ਜੇਕਰ ਤੁਹਾਡੇ ਘਰ ਵਿੱਚ ਕਿਸੇ ਨੂੰ ਅਜਿਹੀ ਸਥਿਤੀ ਹੈ ਜੋ ਬਿਜਲੀ ਦੇ ਕੱਟ ਜਾਂ ਬਿੱਲ ਦਾ ਭੁਗਤਾਨ ਨਾ ਕਰਨ 'ਤੇ ਬਿਜਲੀ ਬੰਦ ਹੋਣ ਕਾਰਨ ਕਾਫ਼ੀ ਪ੍ਰਭਾਵਿਤ ਹੋ ਸਕਦੀ ਹੈ, ਤਾਂ ਤੁਸੀਂ ਆਪਣੇ ਖਾਤੇ ਨੂੰ ਸਵੈ-ਪ੍ਰਮਾਣਿਤ ਕਰ ਸਕਦੇ ਹੋ ਤਾਂ ਜੋ SCE ਤੁਹਾਨੂੰ ਬਿਜਲੀ ਬੰਦ ਕਰਨ ਤੋਂ ਪਹਿਲਾਂ ਸੂਚਿਤ ਕਰ ਸਕੇ। ਸਵੈ-ਪ੍ਰਮਾਣੀਕਰਨ ਸਥਿਤੀ ਇੱਕ (1) ਸਾਲ ਲਈ ਯੋਗ ਹੈ।
ਜੇਕਰ PSPS ਦੀ ਸਥਿਤੀ ਆਉਂਦੀ ਹੈ, ਤਾਂ ਸਵੈ-ਪ੍ਰਮਾਣੀਕਰਨ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਪਸੰਦੀਦਾ ਸੰਪਰਕ ਢੰਗ (ਈਮੇਲ, ਟੈਕਸਟ ਜਾਂ ਵੌਇਸ ਕਾਲ) ਰਾਹੀਂ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਅਸੀਂ ਤੁਹਾਡੇ ਨਾਲ ਸਿੱਧਾ ਸੰਪਰਕ ਨਹੀਂ ਕਰ ਸਕਦੇ, ਤਾਂ ਅਸੀਂ ਰੁਕਾਵਟ ਬਾਰੇ ਸੁਨੇਹਾ ਪਹੁੰਚਾਉਣ ਲਈ ਤੁਹਾਡੇ ਦਰਵਾਜ਼ੇ 'ਤੇ ਇੱਕ ਟੈਕਨੀਸ਼ੀਅਨ ਭੇਜਾਂਗੇ ਜੋ ਵਿਅਕਤੀਗਤ ਤੌਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗਾ।
ਭਾਈਚਾਰਕ ਸਹਾਇਤਾ ਪ੍ਰੋਗਰਾਮ ਅਤੇ ਸਿਫਾਰਸ਼ਾਂ
ਜੇਕਰ ਤੁਹਾਨੂੰ PSPS ਬਿਜਲੀ ਬੰਦ ਹੋਣ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਵਾਧੂ ਸਹਾਇਤਾ ਦੀ ਲੋੜ ਹੈ, ਤਾਂ 211 SCE ਗਾਹਕਾਂ ਲਈ ਮੁਫ਼ਤ, ਗੁਪਤ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਜੋ ਤੁਹਾਨੂੰ ਭਾਈਚਾਰਕ ਸਹਾਇਤਾ, ਐਮਰਜੈਂਸੀ ਤਿਆਰੀ, ਭੋਜਨ ਪੈਂਟਰੀ ਜਾਂ ਭੋਜਨ ਸਪੁਰਦਗੀ ਪ੍ਰੋਗਰਾਮਾਂ ਦੇ ਨਾਲ-ਨਾਲ ਆਵਾਜਾਈ, ਜਨਤਕ ਸਹਾਇਤਾ ਅਤੇ ਹੋਰ ਸੇਵਾਵਾਂ ਨਾਲ ਜੋੜਦਾ ਹੈ। 211 ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਉਪਲਬਧ ਹੈ। 211 ਡਾਇਲ ਕਰਕੇ ਜਾਂ 211211 'ਤੇ "PSPS" ਮੈਸੇਜ ਕਰਕੇ 211now.com/sceprep,'ਤੇ ਆਪਣੀ ਐਮਰਜੈਂਸੀ ਤਿਆਰੀ ਅਪੌਇੰਟਮੈਂਟ ਲਓ। ਵੀਡੀਓ ਰੀਲੇ ਸੇਵਾ ਲਈ, 1-866-346-3211 ਡਾਇਲ ਕਰੋ।