ਸੁਰੱਖਿਅਤ ਰਹੋ

SCE ਵਿਖੇ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਹਾਲਾਂਕਿ ਬਿਜਲੀ ਸਾਡੇ ਜੀਵਨ ਨੂੰ ਬਿਹਤਰ ਬਣਾਉਂਦੀ ਹੈ, ਪਰ ਇਸ ਨਾਲ ਸੰਭਾਵਿਤ ਖ਼ਤਰੇ ਵੀ ਜੁੜੇ ਹੋਏ ਹਨ। ਅਸੀਂ ਆਪਣੇ ਗਾਹਕਾਂ, ਭਾਈਚਾਰਿਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਹਰ ਸੰਭਵ ਸਾਵਧਾਨੀ ਵਰਤਦੇ ਹਾਂ। ਘਰੇਲੂ ਪ੍ਰੋਜੈਕਟਾਂ, ਕੰਮ ਦੇ ਸਥਾਨਾਂ ਅਤੇ ਰੋਜ਼ਾਨਾ ਜੀਵਨ ਵਿੱਚ ਸਾਹਮਣੇ ਆਉਣ ਵਾਲੀਆਂ ਸਥਿਤੀਆਂ ਦੌਰਾਨ ਬਿਜਲੀ ਤੋਂ ਸੁਰੱਖਿਅਤ ਰਹਿਣ ਦੇ ਤਰੀਕਿਆਂ ਬਾਰੇ ਜਾਣੂ ਰਹੋ। 
 

ਯਾਦ ਰੱਖਣ ਵਾਲੇ ਸੁਰੱਖਿਆ ਨੰਬਰ

ਬਿਜਲੀ ਸੰਬੰਧੀ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਜਿਵੇਂ ਕਿ ਬਿਜਲੀ ਦੀਆਂ ਤਾਰਾਂ ਦਾ ਟੁੱਟ ਕੇ ਡਿੱਗਣਾ, 911 'ਤੇ ਕਾਲ ਕਰੋ
ਬਿਜਲੀ ਕਟੌਤੀ ਜਾਂ ਜਨਤਕ ਸੁਰੱਖਿਆ ਦੇ ਖਤਰੇ ਦੀ ਰਿਪੋਰਟ ਕਰਨ ਲਈ, ਜਿਸ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਫਸੀ ਕੋਈ ਵਸਤੂ ਵੀ ਸ਼ਾਮਲ ਹੈ, 1-800-611-1911 'ਤੇ ਕਾਲ ਕਰੋ।
ਬਿਜਲੀ ਦੀਆਂ ਤਾਰਾਂ ਦੇ ਆਲੇ-ਦੁਆਲੇ ਰੁੱਖਾਂ ਨੂੰ ਕੱਟਣ ਤੋਂ ਪਹਿਲਾਂ, 1-800-611-1911 'ਤੇ ਕਾਲ ਕਰੋ

ਬਿਜਲੀ ਦੀ ਸੁਰੱਖਿਆ ਨਾਲ ਸੰਬੰਧਿਤ ਜਨਤਕ ਸੰਚਾਰ ਦਾ ਵਿੱਤੀ ਪ੍ਰਬੰਧ ਰੇਟਪੇਅਰਾਂ (ਖਪਤਕਾਰਾਂ) ਦੁਆਰਾ ਕੀਤਾ ਜਾਂਦਾ ਹੈ।