ਯੋਜਨਾਬੱਧ ਪ੍ਰੋਜੈਕਟ ਦੇ ਕੰਮ ਦੇ ਪੜਾਅ ਕੀ ਹਨ?
1. ਡਿਜ਼ਾਈਨ
ਡਿਜ਼ਾਈਨ ਪੜਾਅ ਦੇ ਦੌਰਾਨ, SCE ਸਰਕਟ ਦੇ ਖਰਾਬ ਹੋਣ ਦੇ ਇਤਿਹਾਸ, ਸਰਕਟ ਦੀ ਸਥਿਤੀ, ਅਤੇ ਆਲੇ-ਦੁਆਲੇ ਦੇ ਖੇਤਰ, ਜਿਸ ਵਿੱਚ ਉਪਕਰਨਾਂ ਦੇ ਨੇੜੇ ਦੀ ਬਨਸਪਤੀ ਅਤੇ ਪਿਛਲੇ ਮੌਸਮ ਦੀਆਂ ਸਥਿਤੀਆਂ ਸ਼ਾਮਲ ਹਨ, ਦੇ ਅਧਾਰ 'ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵਧੀਆ ਵਿਕਲਪਾਂ ਦਾ ਫੈਸਲਾ ਕਰਦਾ ਹੈ। ਇਹ ਵਿਸ਼ਲੇਸ਼ਣ ਇਹ ਨਿਰਧਾਰਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ ਕਿ ਪ੍ਰਸਤਾਵਿਤ ਖੇਤਰ ਵਿੱਚ ਕਿਸ ਕਿਸਮ ਦਾ ਕੰਮ ਪੂਰਾ ਕੀਤਾ ਜਾ ਸਕਦਾ ਹੈ ਅਤੇ ਕੰਮ ਦੇ ਦਾਇਰੇ ਨੂੰ ਪਰਿਭਾਸ਼ਿਤ ਕਰਨ ਲਈ ਕਿਹੜੇ ਖਾਸ ਵੇਰਵਿਆਂ ਦੀ ਲੋੜ ਹੈ।
2. ਪ੍ਰਵਾਨਗੀਆਂ
ਇੱਕ ਵਾਰ ਕੰਮ ਦਾ ਦਾਇਰਾ ਸਥਾਪਤ ਹੋ ਜਾਣ ਤੋਂ ਬਾਅਦ, SCE ਇਹ ਨਿਰਧਾਰਤ ਕਰ ਸਕਦਾ ਹੈ ਕਿ ਕੀ ਪ੍ਰਵਾਨਗੀਆਂ ਦੀ ਲੋੜ ਹੈ। ਜ਼ਿਆਦਾਤਰ ਪ੍ਰੋਜੈਕਟਾਂ ਲਈ ਸੜਕਾਂ ਬੰਦ ਕਰਨ ਲਈ ਘੱਟੋ-ਘੱਟ ਇੱਕ ਪਰਮਿਟ ਦੀ ਲੋੜ ਹੁੰਦੀ ਹੈ, ਜੋ ਆਮ ਤੌਰ 'ਤੇ ਕਿਸੇ ਸ਼ਹਿਰ, ਕਾਉਂਟੀ, ਜਾਂ ਕੈਲਟ੍ਰਾਂਸ (Caltrans) ਤੋਂ ਲਿਆ ਜਾਂਦਾ ਹੈ। ਵਾਧੂ ਪਰਮਿਟਾਂ ਦੀਆਂ ਲੋੜਾਂ ਪ੍ਰੋਜੈਕਟ ਦੀ ਸਥਿਤੀ 'ਤੇ ਨਿਰਭਰ ਕਰਦੀਆਂ ਹਨ। ਇਹਨਾਂ ਵਿੱਚ ਰਾਜ ਅਤੇ ਸੰਘੀ ਜ਼ਮੀਨੀ ਪਰਮਿਟ, ਵਾਤਾਵਰਣ ਸੰਬੰਧੀ ਮਨਜ਼ੂਰੀਆਂ, ਨਿੱਜੀ ਜਾਇਦਾਦ ਦੇ ਸੁਖ-ਅਧਿਕਾਰ (ਸਹੂਲਤ), ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੀਆਂ ਪ੍ਰਵਾਨਗੀਆਂ ਜਾਂ ਰੇਲਵੇ ਦੇ ਰਸਤੇ ਦੇ ਅਧਿਕਾਰ ਪਰਮਿਟ ਸ਼ਾਮਲ ਹੋ ਸਕਦੇ ਹਨ। ਪਰਮਿਟ ਦੀ ਮਨਜ਼ੂਰੀ ਵਿੱਚ ਦੋ ਮਹੀਨਿਆਂ ਜਿੰਨਾ ਘੱਟ ਸਮਾਂ ਲੱਗ ਸਕਦਾ ਹੈ, ਜਾਂ ਇਹ ਪ੍ਰਕਿਰਿਆ ਕਾਫ਼ੀ ਲੰਬੀ ਵੀ ਹੋ ਸਕਦੀ ਹੈ।
3. ਉਸਾਰੀ
ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਕੰਮ ਦਾ ਸਮਾਂ ਤੈਅ ਕੀਤਾ ਜਾ ਸਕਦਾ ਹੈ ਅਤੇ ਉਸਾਰੀ ਸ਼ੁਰੂ ਹੋ ਸਕਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਇਸ ਕੰਮ ਲਈ ਉਸਾਰੀ ਦੇ ਅੰਤ ਵਿੱਚ ਬਿਜਲੀ ਬੰਦ ਕਰਨ ਦੀ ਲੋੜ ਹੋਵੇਗੀ, ਜਦੋਂ ਬਿਜਲੀ ਨੂੰ ਉੱਪਰੋਂ ਲੰਘ ਰਹੀਆਂ ਨੰਗੀਆਂ ਤਾਰਾਂ ਤੋਂ ਢੱਕੇ ਕੰਡਕਟਰ ਜਾਂ ਭੂਮੀਗਤ ਲਾਈਨਾਂ ਵਿੱਚ ਤਬਦੀਲ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਅਸੀਂ ਗਾਹਕਾਂ ਨੂੰ ਪਹਿਲਾਂ ਤੋਂ ਸੂਚਿਤ ਕਰਾਂਗੇ ਜੇਕਰ ਬਿਜਲੀ ਦੇ ਕੱਟ ਦੀ ਲੋੜ ਹੋਵੇ।