
ਜੰਗਲੀ ਅੱਗ ਤੋਂ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ
ਆਪਣੇ ਉਪਕਰਣਾਂ ਨੂੰ ਅਪਗ੍ਰੇਡ ਕਰਨ ਤੋਂ ਲੈ ਕੇ ਨਵੀਆਂ ਤਕਨਾਲੋਜੀਆਂ ਵਿੱਚ ਨਿਵੇਸ਼ ਕਰਨ ਤਕ, ਅਸੀਂ ਆਪਣੇ ਗਾਹਕਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਦੀ ਰੱਖਿਆ ਲਈ ਹਰ ਰੋਜ਼ ਕਦਮ ਚੁੱਕ ਰਹੇ ਹਾਂ। ਹੇਠਾਂ ਲਿਖੀਆਂ ਕਿਰਿਆਵਾਂ ਨਾਲ, ਅਸੀਂ ਜੰਗਲੀ ਅੱਗ ਨੂੰ ਲੱਗਣ ਤੋਂ ਪਹਿਲਾਂਂ ਰੋਕ ਸਕਦੇ ਹਾਂ, ਅਤੇ ਵਧੀਆ ਭਵਿੱਖਬਾਣੀ ਕਰਨ ਵਿੱਚ ਸਹਾਇਤਾ ਕਰ ਸਕਦੇ ਹਾਂ ਕਿ ਕਦੋਂ ਜੰਗਲੀ ਅੱਗ ਵਾਪਰ ਸਕਦੀ ਹੈ, ਅਤੇ ਜੇਕਰ ਕੋਈ ਸ਼ੁਰੂ ਹੁੰਦੀ ਹੈ ਤਾਂ ਜਲਦੀ ਪ੍ਰਤੀਕਿਰਿਆ ਦੇ ਸਕਦੇ ਹਾਂ। ਸਮੇਂ ਨਾਲ, ਇਹ ਉਪਾਅ ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟਾਂ (ਪੀਐੱਸਪੀਐੱਸ) ਦੀ ਲੋੜ ਨੂੰ ਘਟਾਉਣਗੇ ਅਤੇ ਪ੍ਰਭਾਵਿਤ ਗਾਹਕਾਂ ਦੀ ਗਿਣਤੀ ਨੂੰ ਘਟਾਉਣਗੇ।
2020-2022 ਦੀ ਜੰਗਲੀ ਅੱਗ ਨੂੰ ਰੋਕਣ ਦੀ ਯੋਜਨਾ ਕੀ ਹੈ?
ਸਾਡੀ 2020-22 ਦੀ ਜੰਗਲੀ ਅੱਗ ਨੂੰ ਰੋਕਣ ਦੀ ਯੋਜਨਾ ਜਨਤਕ ਸੁਰੱਖਿਆ ਲਈ ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਐੱਸਸੀਈ ਦੇ ਬਿਜਲੀ ਦੇ ਬੁਨਿਆਦੀੇ ਢਾਂਚੇ ਨਾਲ ਜੁੜੇ ਜੰਗਲੀ ਅੱਗ ਪੈਦਾ ਕਰਨ ਵਾਲੇ ਇਗਨੀਸ਼ਨਾਂ ਦੇ ਸੰਭਾਵਿਤ ਜੋਖਮ ਨੂੰ ਘਟਾਉਣ ਲਈ ਇੱਕ ਕਾਰਜਯੋਗ, ਮਾਪਣਯੋਗ ਅਤੇ ਅਨੁਕੂਲ ਯੋਜਨਾ ਹੈ। ਬਹੁਸਾਲਾ ਯੋਜਨਾ ਮੌਜੂਦਾ ਪ੍ਰੋਗਰਾਮਾਂ ਦਾ ਵਿਸਥਾਰ ਕਰਕੇ ਅਤੇ ਨਵੀਂ ਤਕਨਾਲੋਜੀਆਂ ਦੀ ਜਾਂਚ ਕਰਕੇ ਕੀਤੀ ਗਈ ਪ੍ਰਗਤੀ 'ਤੇ ਬਣਾਈ ਜਾਂਦੀ ਹੈ। ਇਹ ਯਤਨ ਰਾਜ ਦੇ ਜੰਗਲੀ ਅੱਗ ਦੇ ਸੁਧਾਰੇ ਗਏ ਯਤਨਾਂ ਦੇ ਪੂਰਕ ਹਨ, ਜਿਸ ਵਿੱਚ ਜੰਗਲਾਂ ਦੇ ਪ੍ਰਬੰਧਨ ਅਤੇ ਅੱਗ ਬੁਝਾਉਣ ਦੇ ਸਰੋਤਾਂ ਲਈ ਵਾਧੂ ਫੰਡ ਸ਼ਾਮਲ ਹਨ।
ਤੁਹਾਨੂੰ ਸੁਰੱਖਿਅਤ ਰੱਖਣ ਲਈ ਅਸੀਂ ਕੀ ਕਰ ਰਹੇ ਹਾਂ
ਇਹ ਕੁਝ ਤਰੀਕੇ ਹਨ ਜਿਸ 'ਤੇ ਅਸੀਂ ਜੰਗਲ ਦੀ ਅੱਗ ਦੇ ਜੋਖਮਾਂ ਨੂੰ ਰੋਕਣ ਅਤੇ ਪੀਐੱਸਪੀਐੱਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ।

ਅੱਗ ਦੇ ਉੱਚ ਜੋਖਮ ਦੀ ਜਾਂਚਾਂ
2019 ਵਿੱਚ, ਅਸੀਂ ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਸਥਿਤ ਸਾਰੇ ਓਵਰਹੈੱਡ ਟ੍ਰਾਂਸਮਿਸ਼ਨ, ਵੰਡ, ਅਤੇ ਉਤਪਾਦਨ ਦੇ ਉਪਕਰਣਾਂ ਦੀ ਜਾਂਚ ਪੂਰੀ ਕੀਤੀ ਹੈ। ਅੱਗੇ ਵਧਦੇ ਹੋਏ, ਅਸੀਂ ਧਰਤੀ ਅਤੇ ਹਵਾਈ ਨਿਰੀਖਣਾਂ ਦੀ ਵਰਤੋਂ ਕਰਦੇ ਹੋਏ ਸਾਡੇ ਉੱਨਤ ਜੋਖਮ ਮਾਡਲ ਦੁਆਰਾ ਪਛਾਣੇ ਗਏ ਸਭ ਤੋਂ ਵੱਧ ਜੋਖਮ ਵਾਲੇ ਢਾਂਚਿਆਂ ਦਾ ਸਾਲਾਨਾ ਮੁਆਇਨਾ ਕਰ ਰਹੇ ਹਾਂ। ਹਵਾਈ ਨਿਰੀਖਣ ਲਈ, ਅਸੀਂ ਇਨਫ੍ਰਾਰੈੱਡ ਟੈਕਨੋਲੋਜੀ ਨਾਲ ਡਰੋਨਾਂ ਅਤੇ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੇ ਹਾਂ, ਜੋ ਗਰਮੀ ਦੇ ਸੰਕੇਤਾਂ ਨੂੰ ਚੁੱਕਦਾ ਹੈ ਜੋ ਨੁਕਸਾਨੇ ਗਏ ਉਪਕਰਣ ਨੂੰ ਦਰਸਾਉਂਦੇ ਹਨ।

ਗ੍ਰਿਡ ਡਿਜ਼ਾਈਨ ਅਤੇ ਸਿਸਟਮ ਹਾਰਡਨਿੰਗ
ਅਸੀਂ ਇਸ ਸੰਭਾਵਨਾ ਨੂੰ ਘਟਾਉਣ ਲਈ ਨਵੀਆਂ ਜਾਂ ਸੁਧਾਰੀਆਂ ਡਿਵਾਈਸਾਂ ਅਤੇ ਤਕਨਾਲੋਜੀਆਂ ਸਥਾਪਿਤ ਕਰ ਰਹੇ ਹਾਂ ਕਿ ਸਾਡੀ ਬਿਜਲੀ ਪ੍ਰਣਾਲੀ ਇਗਨੀਸ਼ਨ ਦਾ ਸਰੋਤ ਹੋਵੇਗੀ। ਇਹ ਉਪਾਅ ਪੀਐੱਸਪੀਐਸ ਦੌਰਾਨ ਪ੍ਰਭਾਵਿਤ ਹੋਏ ਗਾਹਕਾਂ ਦੀ ਗਿਣਤੀ ਨੂੰ ਘਟਾਉਣ ਲਈ ਸਾਡੇ ਸਾਂਝੇ ਯਤਨਾਂਂ ਦਾ ਹਿੱਸਾ ਵੀ ਹਨ।.
ਸਤੰਬਰ 2020 ਦੇ ਅੰਤ ਤਕ:
- ਕਵਰ ਕੀਤੇ ਗਏ ਚਾਲਕ: 1000+ ਮੀਲ ਇੰਸਟਾਲ ਕੀਤੇ ਗਏ, 1,200+ ਮੀਲ 2020 ਦੇ ਅੰਤ ਵਿੱਚ ਇੰਸਟਾਲ ਕੀਤੇ ਗਏ
- ਅੱਗ ਰੋਧਕ ਪੋਲ: 5,900+ ਪੋਲ ਇੰਸਟਾਲ ਕੀਤੇ ਗਏ, 6,600+ ਪੋਲ 2020 ਦੇ ਅੰਤ ਵਿੱਚ ਇੰਸਟਾਲ ਕੀਤੇ ਗਏ
- ਸੁਰੱਖਿਅਤ ਵਿਭਾਗੀਕਰਨ ਵਾਲੀਆਂ ਡਿਵਾਈਸਾਂ: 12,900+ ਡਿਵਾਈਸ ਇੰਸਟਾਲ ਕੀਤੇ ਗਏ

ਸਥਿਤੀ ਸੰਬੰਧੀ ਜਾਗਰੂਕਤਾ
ਸਥਿਤੀਆਂ ਦੀ ਨਿਗਰਾਨੀ ਕਰਨਾ ਉਨ੍ਹਾਂ ਕਈ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨਾਲ ਅਸੀਂ ਜੰਗਲੀ ਅੱਗ ਦੇ ਜੋਖਮਾਂ ਦੀ ਵਧੀਆ ਭਵਿੱਖਬਾਣੀ ਕਰ ਸਕਦੇ ਹਾਂ ਅਤੇ ਮੌਸਮ ਦੀ ਅਸਲ-ਸਮੇਂ ਦੀ ਸਥਿਤੀ ਦਾ ਅਨੁਸਰਣ ਕਰ ਸਕਦੇ ਹਾਂ। ਇੰਸਟਾਲ ਕੀਤੇ ਗਏ ਮੌਸਮ ਸਟੇਸ਼ਨਾਂ ਦੀ ਗਿਣਤੀ ਵਧਾਉਣ ਦੁਆਰਾ, ਅਸੀਂ ਆਪਣੇ ਮੌਸਮ ਦੀ ਭਵਿੱਖਬਾਣੀ ਅਤੇ ਮਾਡਲਿੰਗ ਸਮਰੱਥਾਂਵਾਂ ਨੂੰ ਹੋਰ ਸੁਧਾਰਨ ਦੇ ਯੋਗ ਹਾਂ। ਇਹ ਵਧੀਆਂ ਹੋਈਆਂ ਸਮਰੱਥਾਵਾਂ ਅਤੇ ਅਤਿਰਿਕਤ ਵਿਭਾਜਨਕਰਣ ਡਿਵਾਈਸਾਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਨੂੰ ਘਟਾਉਂਦੇ ਹੋਏ ਵਧੇਰੇ ਨਿਸ਼ਾਨਾ ਬਣਾਏ ਪੀਐੱਸਪੀਐੱਸ ਸਮਾਗਮਾਂ ਦੀ ਆਗਿਆ ਦਿੰਦੀਆਂ ਹਨ।
- ਮੌਸਮ ਦੇ ਸਟੇਸ਼ਨ: 1,030+ ਇੰਸਟਾਲ ਕੀਤੇ ਗਏ
- ਜੰਗਲੀ ਅੱਗ ਦੇ ਕੈਮਰੇ: ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਨੂੰ ਚੰਗੀ ਤਰ੍ਹਾਂ ਕਵਰ ਕਰਦੇ ਹੋਏ 161 ਕੈਮਰੇ ਇੰਸਟਾਲ ਕੀਤੇ ਗਏ

ਬਨਸਪਤੀ ਪ੍ਰਬੰਧਨ
ਅਸੀਂ ਬਨਸਪਤੀ ਨੂੰ ਬਿਜਲੀ ਦੇ ਉਪਕਰਣਾਂ ਦੇ ਸੰਪਰਕ ਵਿੱਚ ਆਉਣ ਤੋਂ ਰੋਕਣ ਅਤੇ ਸੰਭਾਵਿਤ ਤੌਰ 'ਤੇ ਅੱਗ ਲੱਗਣ ਤੋਂ ਬਚਾਉਣ ਲਈ ਰੁੱਖਾਂ ਦੀ ਜਾਂਚ, ਛਾਂਟਣ ਅਤੇ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੇ ਹਾਂ। ਲੰਮੇ ਦਰਖਤਾਂ ਦਾ ਵੀ ਮੁਲਾਂਕਣ ਕੀਤਾ ਜਾਂਦਾ ਹੈ ਜੋ ਸਾਡੇ ਮਾਨਕ ਪਰੂਨਿੰਗ ਜ਼ੋਨ ਤੋਂ ਪਰੇ ਬਿਜਲੀ ਦੀਆਂ ਤਾਰਾਂ ਵਿੱਚ ਡਿੱਗਣ ਦੀ ਸੰਭਾਵਨਾ ਰੱਖਦੇ ਹਨ।
- ਸਾਲਾਨਾ 1.1 ਮਿਲੀਅਨ ਦਰਖ਼ਤਾਂ ਦੀ ਜਾਂਚ ਕਰੋ, ਜਿਸ ਵਿੱਚ ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ 500,000 ਤੋਂ ਵੱਧ ਦਰਖ਼ਤ, ਅਤੇ 750,000 ਦਰਖਤਾਂ ਦੀ ਛੰਗਾਈ ਸ਼ਾਮਲ ਹੈ

ਬੈਕਅਪ ਪਾਵਰ ਪ੍ਰੋਜੈਕਟ
ਅਸੀਂ ਆਪਣੇ ਗਾਹਕਾਂ ਅਤੇ ਭਾਈਚਾਰਿਆਂ ਨੂੰ ਸੰਭਾਵਿਤ ਸੰਕਟਕਾਲਾਂ ਅਤੇ ਬਿਜਲੀ ਦੇ ਕੱਟਾਂ ਲਈ ਤਿਆਰ ਕਰਨ ਲਈ ਬੈਕਅਪ ਜਨਰੇਸ਼ਨ ਅਤੇ ਬੈਟਰੀ ਹੱਲ ਪ੍ਰਦਾਨ ਕਰ ਰਹੇ ਹਾਂ। ਇਹ ਪ੍ਰੋਗਰਾਮ ਅਤੇ ਸੇਵਾਵਾਂ ਪੀਐੱਸਪੀਐੱਸ ਦੇ ਪ੍ਰਭਾਵ ਨੂੰ ਘੱਟ ਕਰਨ, ਖ਼ਾਸਕਰ ਸਾਡੇ ਸਭ ਤੋਂ ਕਮਜ਼ੋਰ ਭਾਈਚਾਰਿਆਂ ਲਈ ਸਹਾਇਤਾ ਕਰਨਗੀਆਂ।
- ਆਮਦਨ ਦੇ ਯੋਗ ਗਾਹਕਾਂ ਲਈ ਨੋ-ਕੋਸਟ ਬੈਕਅਪ ਬੈਟਰੀ ਅਤੇ ਸੋਲਰ ਪੈਨਲ ਜੋ ਜੀਵਨ-ਸਹਾਇਤਾ ਦੇ ਉਦੇਸ਼ਾਂ ਲਈ ਡਾਕਟਰੀ ਉਪਕਰਣਾਂ 'ਤੇ ਨਿਰਭਰ ਕਰਦੇ ਹਨ ਅਤੇ ਅੱਗ ਦੇ ਉੱਚ ਜੋਖਮ ਵਾਲੇ ਖੇਤਰ ਵਿੱਚ ਰਹਿੰਦੇ ਹਨ
- ਪੋਰਟੇਬਲ ਪਾਵਰ ਸਟੇਸ਼ਨਾਂ, ਜਨਰੇਟਰਾਂ, ਅਤੇ ਬੈਟਰੀ ਸਟੋਰੇਜ 'ਤੇ ਛੋਟਾਂ
- ਜ਼ਰੂਰੀ ਸੇਵਾਵਾਂ ਲਈ ਅਸਥਾਈ ਬੈਕਅਪ ਜਨਰੇਸ਼ਨ ਜਿਵੇਂ ਕਿ ਪੀਐੱਸਪੀਐੱਸ ਦੌਰਾਨ ਪੇਂਡੂ ਭਾਈਚਾਰਿਆਂ ਵਿੱਚ ਫਾਰਮੇਸੀਆਂ, ਕਰਿਆਨਾ ਸਟੋਰ ਅਤੇ ਗੈਸ ਸਟੇਸ਼ਨ
ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ
ਜਿਵੇਂ ਕਿ ਅਸੀਂ ਆਪਣੀਆਂ ਜੋਖਮ ਘਟਾਉਣ ਦੀਆਂ ਕੋਸ਼ਿਸ਼ਾਂ ਨਾਲ ਅੱਗੇ ਵਧਦੇ ਜਾ ਰਹੇ ਹਾਂ, ਪਰ ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਸਾਡੇ ਕੁਝ ਗਾਹਕ ਅਜੇ ਵੀ ਸੰਭਾਵਤ ਤੌਰ 'ਤੇ ਮੌਸਮ ਅਤੇ ਬਾਲਣ ਦੀਆਂ ਖਤਰਨਾਕ ਸਥਿਤੀਆਂ ਦੌਰਾਨ ਪੀਐੱਸਪੀਐੱਸ ਦਾ ਅਨੁਭਵ ਕਰ ਸਕਦੇ ਹਨ। ਇਨ੍ਹਾਂ ਸਮਾਗਮਾਂ ਦੌਰਾਨ, ਅਸੀਂ ਜੰਗਲੀ ਅੱਗ ਦੇ ਖ਼ਤਰੇ ਨੂੰ ਘਟਾਉਣ ਲਈ ਅਸਥਾਈ ਤੌਰ 'ਤੇ ਤੁਹਾਡੀ ਬਿਜਲੀ ਬੰਦ ਕਰ ਸਕਦੇ ਹਾਂ।
ਤੁਹਾਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਨ ਲਈ ਪ੍ਰੋਗਰਾਮ
ਬਿਜਲੀ ਦੇ ਕੱਟਾਂ ਅਤੇ ਹੋਰ ਸੰਕਟਕਾਲਾਂ ਦੀ ਤਿਆਰੀ ਵਿੱਚ ਤੁਹਾਡੀ ਸਹਾਇਤਾ ਲਈ ਅਸੀਂ ਪ੍ਰੋਗਰਾਮ ਅਤੇ ਸਰੋਤ ਪੇਸ਼ ਕਰਦੇ ਹਾਂ। ਤੁਸੀਂ ਪੋਰਟੇਬਲ ਬੈਕਅਪ ਬੈਟਰੀ ਹੱਲ, ਘਰੇਲੂ ਸੋਲਰ ਇੰਸਟਾਲੇਸ਼ਨ, ਜਾਂ ਬੈਟਰੀ ਸਟੋਰੇਜ ਹੱਲਾਂ ਲਈ ਛੋਟਾਂ ਜਾਂ ਇਨਸੈਂਟਿਵ ਦੇ ਯੋਗ ਹੋ ਸਕਦੇ ਹੋ।