To view the PSPS Impacted Areas map we recommend using the latest version of Safari, Google Chrome, Firefox, or Microsoft Edge.
ਜਨਤਕ ਸੁਰੱਖਿਆ ਲਈ ਬਿਜਲੀ ਦੇ ਕੱਟ - ਕੀ ਮੈਂ ਪ੍ਰਭਾਵਿਤ ਹਾਂ?

ਜਦੋਂ ਮੌਸਮ ਦੀਆਂ ਸਥਿਤੀਆਂ ਜੰਗਲ ਦੀ ਅੱਗ ਲਈ ਉੱਚ ਜੋਖ਼ਮ ਪੈਦਾ ਕਰਦੀਆਂ ਹਨ, ਤਾਂ ਅਸੀਂ ਆਪਣੀ ਬਿਜਲੀ ਪ੍ਰਣਾਲੀ ਨੂੰ ਇੱਕ ਜਲਣ ਦਾ ਸਰੋਤ ਬਣਨ ਤੋਂ ਰੋਕਣ ਲਈ ਅਸਥਾਈ ਤੌਰ 'ਤੇ ਤੁਹਾਡੇ ਆਂਢ-ਗੁਆਂਢ ਵਿੱਚ ਬਿਜਲੀ ਬੰਦ ਕਰ ਸਕਦੇ ਹਾਂ। ਇਹਨਾਂ ਬਿਜਲੀ ਦੇ ਕੱਟਾਂ ਨੂੰ ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ ਕਿਹਾ ਜਾਂਦਾ ਹੈ।
ਇਹ ਦੇਖਣ ਲਈ ਕਿ ਕੀ ਤੁਸੀਂ ਵਰਤਮਾਨ ਵਿੱਚ ਪ੍ਰਭਾਵਿਤ ਹੋਏ ਹੋ ਅਤੇ ਸਾਡੇ ਸਮੁਦਾਇਕ ਕਰੂ ਵਾਹਨ ਅਤੇ ਸਮੁਦਾਇਕ ਸਰੋਤ ਕੇਂਦਰ ਦਾ ਪਤਾ ਲਗਾਉਣ ਲਈ ਸਾਡਾ ਇੰਟਰਐਕਟਿਵ ਬਿਜਲੀ ਦੇ ਕੱਟ ਵਾਲਾ ਨਕਸ਼ਾ ਦੇਖੋ। ਸਥਾਨਾਂ ਅਤੇ ਘੰਟਿਆਂ ਲਈ ਇੱਥੇ ਵਾਪਸ ਜਾਂਚ ਕਰੋ, ਜੋ ਆਮ ਤੌਰ 'ਤੇ ਬੰਦ ਹੋਣ ਦੀ ਸੰਭਾਵਨਾ ਤੋਂ ਇੱਕ ਦਿਨ ਪਹਿਲਾਂ ਪ੍ਰਦਾਨ ਕੀਤੇ ਜਾਂ ਅੱਪਡੇਟ ਕੀਤੇ ਜਾਂਦੇ ਹਨ।
ਇਨ੍ਹਾਂ ਮਦਦਗਾਰ ਸਰੋਤਾਂ ਅਤੇ ਗਾਹਕ ਦੇਖਭਾਲ ਪ੍ਰੋਗਰਾਮਾਂ ਦੀ ਜਾਂਚ ਕਰਨਾ ਵੀ ਸੁਨਿਸ਼ਚਿਤ ਕਰੋ ਜੋ ਕਿ ਤੁਹਾਨੂੰ ਤਿਆਰੀ ਕਰਨ ਅਤੇ ਸੁਰੱਖਿਅਤ ਰਹਿਣ ਵਿੱਚ ਸਹਾਇਤਾ ਕਰ ਸਕਦੇ ਹਨ।
ਮੌਜੂਦਾ ਪੀਐੱਸਪੀਐੱਸ ਸਥਿਤੀ
ਬਿਜਲੀ ਬੰਦ ਹੈ
- ਐੱਸਸੀਈ ਦੇ 5 ਮਿਲੀਅਨ ਗਾਹਕਾਂ ਦੀ:
0 (< 1%)
ਵਿਚਾਰ ਅਧੀਨ ਬਿਜਲੀ ਦਾ ਕੱਟ
- ਐੱਸਸੀਈ ਦੇ 5 ਮਿਲੀਅਨ ਗਾਹਕਾਂ ਦੀ:
- 0 (0%)
ਪੀਐੱਸਪੀਐੱਸ ਦੌਰਾਨ ਗਾਹਕ ਸਰੋਤ
ਐੱਸ.ਸੀ.ਈ. ਭਾਈਚਾਰਕ ਕਰੂ ਦੇ ਵਾਹਨ (SCE Community Crew Vehicles) ਅਤੇ ਭਾਈਚਾਰਕ ਸਰੋਤ ਸੈਂਟਰ ਜਨਤਕ ਸੁਰੱਖਿਆ ਲਈ ਲਗਾਏ ਬਿਜਲੀ ਦੇ ਕੱਟ (Public Safety Power Shutoffs) ਦੌਰਾਨ ਗਾਹਕਾਂ ਦੀ ਸਹਾਇਤਾ ਲਈ ਉਪਲਬਧ ਹੁੰਦੇ ਹਨ। ਅਸੀਂ ਸਾਡੀ ਗਾਹਕ ਸੇਵਾ ਟੀਮ, ਅਤੇ ਨਾਲ ਹੀ ਗਾਹਕ ਰੈਜ਼ੀਲੈਂਸੀ ਕਿੱਟਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਾਂ, ਜਿਨ੍ਹਾਂ ਵਿੱਚ PSPS ਜਾਣਕਾਰੀ, ਹਲਕੇ ਸਨੈਕਸ, ਪਾਣੀ, ਛੋਟੇ ਰੈਜ਼ੀਲੈਂਸੀ ਡਿਵਾਈਸ, ਅਤੇ ਨਿੱਜੀ ਸੁਰੱਖਿਆ ਉਪਕਰਣ ਸ਼ਾਮਲ ਹਨ। ਕਿਸੇ ਵੀ ਸੰਭਾਵਿਤ PSPS ਕੱਟ ਤੋਂ ਇੱਕ ਦਿਨ ਪਹਿਲਾਂ ਸਥਾਨ ਅਤੇ ਕਾਰਜ ਦੇ ਵੇਰਵਿਆਂ ਨੂੰ ਆਮ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ। SCE ਸਥਾਨਕ ਅਤੇ ਰਾਜ ਸਿਹਤ ਏਜੰਸੀਆਂ ਦੁਆਰਾ ਪ੍ਰਦਾਨ ਕੀਤੇ ਲਾਗੂ ਹੋਣ ਯੋਗ COVID-19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ। ਐਮਰਜੈਂਸੀ ਜਾਂ ਬਿਜਲੀ ਦੇ ਕੱਟਾਂ ਦੀ ਤਿਆਰੀ ਵਿੱਚ ਸਹਾਇਤਾ ਲਈ ਵਾਧੂ ਸਰੋਤਾਂ ਦੇ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਨ ਲਈ, ਇੱਥੇ ਕਲਿੱਕ ਕਰੋ।
ਜੰਗਲੀ ਅੱਗ ਤੋਂ ਸੁਰੱਖਿਆ ਲਈ ਬਿਜਲੀ ਦਾ ਕੱਟ ਲਾਉਣਾ
ਜਦੋਂ ਅੱਗ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਮੌਸਮ ਦੇ ਸੰਭਾਵਿਤ ਖ਼ਤਰਨਾਕ ਹਾਲਾਤ ਹੁੰਦੇ ਹਨ, ਤਾਂ ਸਾਨੂੰ ਪੀਐੱਸਪੀਐੱਸ ਕਰਵਾਉਣ ਦੀ ਲੋੜ ਹੋ ਸਕਦੀ ਹੈ। ਇਨ੍ਹਾਂ ਘਟਨਾਵਾਂ ਦੌਰਾਨ, ਅਸੀਂ ਜੰਗਲੀ ਅੱਗਾਂ ਦੇ ਜੋਖਮ ਨੂੰ ਘਟਾਉਣ ਲਈ ਅੱਗ ਦੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਬਿਜਲੀ ਨੂੰ ਬੰਦ ਕਰਾਂਗੇ। ਅਸੀਂ ਮੰਨਦੇ ਹਾਂ ਕਿ ਪੀਐੱਸਪੀਐੱਸ ਘਟਨਾਵਾਂ ਸਾਡੇ ਗਾਹਕਾਂ ਅਤੇ ਭਾਈਚਾਰਿਆਂ ਲਈ, ਖਾਸ ਤੌਰ 'ਤੇ ਕੋਵਿਡ-19 ਮਹਾਂਮਾਰੀ ਦੇ ਕਾਰਨ ਘਰ ਤੋਂ ਕੰਮ ਕਰਨ ਅਤੇ ਸਿੱਖਣ ਵਾਲੇ ਬਹੁਤ ਸਾਰੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰਦੀਆਂ ਹਨ। ਅਸੀਂ ਆਪਣੇ ਗਾਹਕਾਂ, ਰੈਗੂਲੇਟਰਾਂ, ਸਰਕਾਰੀ ਅਧਿਕਾਰੀਆਂ ਅਤੇ ਜਨਤਕ ਸੁਰੱਖਿਆ ਭਾਈਵਾਲਾਂ ਤੋਂ ਇੱਕ ਸਪੱਸ਼ਟ ਸੁਨੇਹਾ ਸੁਣਿਆ ਹੈ ਕਿ ਪੀਐੱਸਪੀਐੱਸ ਦੀ ਜ਼ਰੂਰਤ ਨੂੰ ਘਟਾਉਣ ਲਈ ਕੰਪਨੀ ਨੂੰ ਹੋਰ ਵੀ ਬਹੁਤ ਕੁਝ ਕਰਨਾ ਪਵੇਗਾ। ਅਸੀਂ ਇਸ ਸਮੇਂ ਪੀਐੱਸਪੀਐੱਸ ਘਟਨਾਵਾਂ ਦੀ ਜ਼ਰੂਰਤ ਅਤੇ ਜੰਗਲੀ ਅੱਗ ਦੇ ਜੋਖ਼ਮ ਨੂੰ ਘਟਾਉਣ ਲਈ ਗਰਿੱਡ ਸਖ਼ਤ ਕਰਨ ਵਿੱਚ ਤੇਜ਼ੀ ਲਿਆਉਣ ਦੇ ਮੌਕਿਆਂ ਦੀ ਤਲਾਸ਼ ਕਰ ਰਹੇ ਹਾਂ।
ਸੰਬੰਧਿਤ ਲਿੰਕ
- ਪੀਐੱਸਪੀਐੱਸ ਸੁਧਾਰਾਂ ਲਈ ਚੁਣੇ ਗਏ ਸਰਕਟ
- 2020 ਵਿੱਚ ਅਕਸਰ ਪ੍ਰਭਾਵਿਤ ਸਰਕਟਾਂ ਦੀ ਸੂਚੀ
- ਜੰਗਲੀ ਅੱਗ ਸੁਰੱਖਿਆ
- ਜੰਗਲੀ ਅੱਗ ਨੂੰ ਰੋਕਣ ਦੇ ਯਤਨ
- ਪੀਐੱਸਪੀਐੱਸ ਦੇ ਬਿਜਲੀ ਕੱਟ ਦੀਆਂ ਚੇਤਾਵਨੀਆਂ
- ਮੌਸਮ ਅਤੇ ਪੀ.ਐੱਸ.ਪੀ.ਐੱਸ.
- ਭਾਈਚਾਰਕ ਸੁਰੱਖਿਆ ਸਮਾਗਮ
- PSPS ਦੌਰਾਨ ਸੰਭਾਵਿਤ ਭਾਈਚਾਰਕ ਸਰੋਤ ਕੇਂਦਰਾਂ ਦੇ ਸਥਾਨ
- ਗਾਹਕ ਸਰੋਤ ਅਤੇ ਸਹਾਇਤਾ
- ਜੰਗਲੀ ਅੱਗ ਰੋਕਣ ਅਤੇ ਪੀਐੱਸਪੀਐੱਸ ਤੱਥ ਸ਼ੀਟਾਂ
- Community Resource Guide
ਪੀਐੱਸਪੀਐੱਸ ਘਟਨਾਵਾਂ ਕਿਵੇਂ ਕੰਮ ਕਰਦੀਆਂ ਹਨ?
ਜਦੋਂ ਭਵਿੱਖਬਾਣੀ ਮੌਸਮ ਦੀਆਂ ਖਤਰਨਾਕ ਸਥਿਤੀਆਂ ਨੂੰ ਦਰਸਾਉਂਦੀ ਹੈ, ਤਾਂ ਅਸੀਂ ਪ੍ਰਭਾਵਿਤ ਖੇਤਰਾਂ 'ਤੇ ਸੰਭਾਵਿਤ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਸ਼ੁਰੂ ਕਰਾਂਗੇ। ਅਸੀਂ ਜੰਗਲੀ ਅੱਗ ਲੱਗਣ ਦੀ ਸੰਭਾਵਨਾ ਦੀ ਭਵਿੱਖਬਾਣੀ ਕਰਨ ਵਿੱਚ ਮਦਦ ਕਰਨ ਲਈ ਇਤਿਹਾਸਕ ਅੰਕੜਿਆਂ ਦਾ ਵਿਸ਼ਲੇਸ਼ਣ ਕਰਾਂਗੇ, ਰਾਸ਼ਟਰੀ ਮੌਸਮ ਸੇਵਾ (ਐੱਨਡਬਲਯੂਐੱਸ) ਵੱਲੋਂ ਮੌਸਮ ਦੀ ਨਿਗਰਾਨੀ ਦੀਆਂ ਚਿਤਾਵਨੀਆਂ ਉੱਤੇ ਨੇੜਿਓਂ ਨਜ਼ਰ ਰੱਖਾਂਗੇ, ਅਤੇ ਲੋੜ ਪੈਣ ‘ਤੇ ਘਟਨਾ ਦਾ ਜਵਾਬ ਦੇਣ ਵਾਲਿਆਂ ਨੂੰ ਚੇਤਾਵਨੀ 'ਤੇ ਰੱਖਾਂਗੇ।
- ਪੀਐੱਸਪੀਐੱਸ ਵਿੱਚ ਮੌਸਮ ਦੀ ਭੂਮੀਕਾ ਬਾਰੇ ਜਾਣੋ।
- ਹੋਰ ਜਾਣਨ ਲਈ ਪੀਐੱਸਪੀਐੱਸ ਦੇ ਫੈਸਲਾ-ਲੈਣ ਵਾਲੇ ਕਾਰਕਾਂ ਦੀ ਤੱਥ ਸ਼ੀਟ ਪੜ੍ਹੋ।
- ਪੀਐੱਸਪੀਐੱਸ ਫੈਸਲਿਆਂ ਵਿੱਚ ਵਿਚਾਰੇ ਗਏ ਕਾਰਕਾਂ ਦੀ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਕਿਰਪਾ ਕਰਕੇ sce.com/pspsdecisionmaking 'ਤੇ ਜਾਓ ਅਤੇ ਫੈਸਲਾ ਕਰਨ ਵਾਲੇ ਤਕਨੀਕੀ ਪੇਪਰ ਦੀ ਸਮੀਖਿਆ ਕਰੋ।
- ਸਾਡੀ ਪੀਐੱਸਪੀਐੱਸ ਯੋਜਨਾਬੰਦੀ ਅਤੇ ਘਟਾਉਣ ਸੰਬੰਧੀ ਯਤਨਾਂ ਬਾਰੇ ਵਿਸਥਾਰਪੂਰਵਕ ਅੱਪਡੇਟਾਂ ਲਈ ਐੱਸਸੀਈ ਦੇ ਪੀਐੱਸਪੀਐੱਸ ਦੀ ਕਾਰਵਾਈ ਯੋਜਨਾ ਨੂੰ ਦੇ ਖੋ।
ਪੀਐੱਸਪੀਐੱਸ ਨੋਟੀਫਿਕੇਸ਼ਨ ਟਾਈਮਲਾਈਨ

ਯੋਜਨਾਬੰਦੀ ਅਤੇ ਨਿਗਰਾਨੀ
- 4-7 ਦਿਨ ਅੱਗੇ: ਜਦੋਂ ਅਸੀਂ ਬੇਹੱਦ ਖ਼ਰਾਬ ਮੌਸਮ ਬਾਰੇ ਭਵਿੱਖਬਾਣੀ ਨੂੰ ਦੇਖਦੇ ਹਾਂ, ਤਾਂ ਅਸੀਂ ਸੰਭਾਵਤ ਪੀਐੱਸਪੀਐੱਸ ਦੀ ਯੋਜਨਾ ਬਣਾਉਣੀ ਸ਼ੁਰੂ ਕਰਦੇ ਹਾਂ।
- 3 ਦਿਨ ਅੱਗੇ: ਅਸੀਂ ਸਥਾਨਕ ਅਤੇ ਕਬਾਇਲੀ ਸਰਕਾਰਾਂ, ਸੰਕਟਕਾਲ ਅਧਿਕਾਰੀਆਂ, ਪਹਿਲਾਂ ਜਵਾਬ ਦੇਣ ਵਾਲਿਆਂ, ਹਸਪਤਾਲਾਂ ਅਤੇ ਹੋਰ ਮਹੱਤਵਪੂਰਣ ਬੁਨਿਆਦੀ ਢਾਂਚੇ ਅਤੇ ਸੇਵਾ ਪ੍ਰਦਾਤਿਆਂ ਨੂੰ ਸੰਭਾਵਤ ਬਿਜਲੀ ਬੰਦ ਹੋਣ ਬਾਰੇ ਮੁੱਢਲੀਆਂ ਸੂਚਨਾਵਾਂ ਭੇਜਦੇ ਹਾਂ।
- 2 ਦਿਨ ਅੱਗੇ: ਅਸੀਂ ਗਾਹਕਾਂ ਨੂੰ ਮੁੱਢਲੀਆਂ ਸੂਚਨਾਵਾਂ ਭੇਜਦੇ ਹਾਂ, ਅਤੇ ਸਥਾਨਕ ਸਰਕਾਰਾਂ ਅਤੇ ਏਜੰਸੀਆਂ ਨੂੰ ਸੂਚਨਾਵਾਂ ਬਾਰੇ ਅਪਡੇਟ ਕਰਦੇ ਹਾਂ।
- 1 ਦਿਨ ਬਾਅਦ: ਅਸੀਂ ਕਿਸੇ ਵੀ ਅਪਡੇਟ ਕੀਤੀ ਸਮੇਂ ਦੀ ਜਾਣਕਾਰੀ ਸਮੇਤ ਅਪਡੇਟ ਨੋਟੀਫਿਕੇਸ਼ਨ ਭੇਜਦੇ ਹਾਂ।
- 1-4 ਘੰਟੇ ਪਹਿਲਾਂ: ਜਦੋਂ ਵੀ ਸੰਭਵ ਹੋਵੇ, ਅਸੀਂ ਨੋਟੀਫਿਕੇਸ਼ਨ ਭੇਜਦੇ ਹਾਂ ਕਿ ਬਿਜਲੀ ਬੰਦ ਹੋ ਜਾਵੇਗੀ।

ਬਿਜਲੀ ਦਾ ਕੱਟ ਅਤੇ ਬਹਾਲੀ
- ਬਿਜਲੀ ਦਾ ਕੱਟ: ਅਸੀਂ ਨੋਟੀਫਿਕੇਸ਼ਨ ਭੇਜਦੇ ਹਾਂ ਕਿ ਬਿਜਲੀ ਬੰਦ ਕਰ ਦਿੱਤੀ ਗਈ ਹੈ।
- ਮੁੜ ਬਿਜਲੀ ਬਹਾਲ ਕਰਨ ਦੀ ਤਿਆਰੀ: ਅਸੀਂ ਬਿਜਲੀ ਮੁੜ ਬਹਾਲ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਭੇਜਦੇ ਹਾਂ। ਖੇਤਰ ਦੇ ਸਮੂਹ ਇਹ ਨਿਰਧਾਰਤ ਕਰਨ ਲਈ ਉਪਕਰਣਾਂ ਦੀ ਜਾਂਚ ਕਰਦੇ ਹਨ ਕਿ ਕੀ ਇਹ ਬਿਜਲੀ ਨੂੰ ਬਹਾਲ ਕਰਨ ਲਈ ਸੁਰੱਖਿਅਤ ਹੈ।
- ਬਿਜਲੀ ਦੀ ਮੁੜ ਬਹਾਲੀ: ਅਸੀਂ ਨੋਟੀਫਿਕੇਸ਼ਨ ਭੇਜਦੇ ਹਾਂ ਕਿ ਬਿਜਲੀ ਮੁੜ ਬਹਾਲ ਹੋ ਗਈ ਹੈ।
- ਪੀਐੱਸਪੀਐੱਸ ਸਭ ਕਲੀਅਰ ਹੈ: ਅਸੀਂ ਗਾਹਕਾਂ ਨੂੰ ਸਰਕਟਾਂ 'ਤੇ ਨੋਟੀਫਿਕੇਸ਼ਨ ਭੇਜਦੇ ਹਾਂ ਜਿਨ੍ਹਾਂ ਨੂੰ ਹੁਣ ਪੀਐੱਸਪੀਐੱਸ ਲਈ ਵਿਚਾਰਿਆ ਨਹੀਂ ਜਾ ਰਿਹਾ ਹੈ।
ਡਿਸਕਲੇਮਰ: ਸਥਿਤੀਆਂ ਦੀ ਅਨਿਸ਼ਚਿਤ ਜਾਂ ਅਚਾਨਕ ਸ਼ੁਰੂਆਤ ਗਾਹਕਾਂ ਨੂੰ ਪਹਿਲਾਂ ਨੋਟਿਸ ਦੇਣ ਦੀ ਸਾਡੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੋੜ ਅਨੁਸਾਰ ਗਾਹਕਾਂ ਨੂੰ ਸੂਚਿਤ ਰੱਖਣ ਲਈ ਹੋਰ ਨੋਟੀਫਿਕੇਸ਼ਨ ਦਿੱਤੇ ਜਾ ਸਕਦੇ ਹਨ।
ਮੈਂ ਪੀਐੱਸਪੀਐੱਸ ਘਟਨਾਵਾਂ ਲਈ ਕਿਵੇਂ ਤਿਆਰ ਹੋ ਸਕਦਾ/ਸਕਦੀ ਹਾਂ?
ਅੱਜ ਤੋਂ ਯੋਜਨਾਬੰਦੀ ਸ਼ੁਰੂ ਕਰੋ
ਆਉਟੇਜ ਸਪਲਾਈ ਕਿੱਟ ਸਥਾਪਤ ਕਰਨ, ਭਵਿੱਖ ਵਿੱਚ ਲੱਗਣ ਵਾਲੇ ਬਿਜਲੀ ਕੱਟਾਂ ਲਈ ਆਪਣਾ ਘਰ ਤਿਆਰ ਕਰਨ ਅਤੇ ਬਿਜਲੀ ਦਾ ਕੱਟ ਲੱਗਣ 'ਤੇ ਸੁਰੱਖਿਅਤ ਰਹਿਣ ਬਾਰੇ ਜਾਣੋ।
ਕੀ ਡਾਕਟਰੀ ਉਪਕਰਣ 'ਤੇ ਭਰੋਸਾ ਕਰਦੇ ਹੋ?
ਜੇ ਤੁਸੀਂ ਮੈਡੀਕਲ ਬੇਸਲਾਈਨ ਦੇ ਗਾਹਕ ਹੋ ਅਤੇ ਬਿਜਲੀ 'ਤੇ ਚੱਲਣ ਵਾਲੇ ਮੈਡੀਕਲ ਉਪਕਰਣਾਂ 'ਤੇ ਨਿਰਭਰ ਕਰਦੇ ਹੋ, ਤਾਂ ਤੁਹਾਨੂੰ ਬੈਕਅਪ ਪਾਵਰ ਸਰੋਤ, ਜਿਵੇਂ ਕਿ ਨਿਰਵਿਘਨ ਬਿਜਲੀ ਸਪਲਾਈ, ਜਾਂ ਬਿਜਲੀ ਦੇ ਖਰਾਬ ਹੋਣ ਦੀ ਸਥਿਤੀ ਵਿੱਚ ਬੈਕਅਪ ਲੋਕੇਸ਼ਨ ਲਈ ਯੋਜਨਾ ਬਣਾ ਲੈਣੀ ਚਾਹੀਦੀ ਹੈ।
ਕੀ ਹੋਰ ਜਾਣਕਾਰੀ ਚਾਹੁੰਦੇ ਹੋ?
ਬਿਜਲੀ ਕੱਟ ਦੇ ਵਧੇਰੇ ਸੁਝਾਵਾਂ ਅਤੇ ਸਰੋਤਾਂ ਲਈ, ਇੱਥੇ ਜਾਓ:
- PrepareforPowerDown.com
- ਪੀ.ਐੱਸ.ਪੀ.ਐੱਸ., ਸੀ.ਪੀ.ਯੂ.ਸੀ. ਨੂੰ ਰਿਪੋਰਟ ਕਰਦਾ ਹੈ
- ਬਿਜਲੀ ਦੇ ਕੱਟ ਅਤੇ ਅੱਗ ਦੇ ਰਿਕਵਰੀ ਸਰੋਤ
ਗਾਹਕ ਸੇਵਾ ਨਾਲ ਸੰਪਰਕ ਕਰੋ
ਗਾਹਕ ਸੇਵਾ: 1-800-655-4555
ESPAÑOL: 1-800-441-2233
한국어: 1-800-628-3061
中文: 1-800-843-8343
TIẾNG VIỆT: 1-800-327-3031
Cambodian: 1-800-843-1309
ਹੋਰ ਭਾਸ਼ਾਵਾਂ ਜਿਵੇਂ ਕਿ ਤਾਗਾਲੋਗ, ਅਰਬੀ, ਫਰੈਂਚ, ਜਰਮਨ, ਰੂਸੀ, ਅਰਮੀਨੀਆਈ, ਪੰਜਾਬੀ, ਫਾਰਸੀ ਅਤੇ ਜਪਾਨੀ ਵਿੱਚ ਗਾਹਕ ਸਹਾਇਤਾ ਲਈ 1-800-655-4555 'ਤੇ ਕਾਲ ਕਰੋ।
Still have questions? Try Ask SCE.