ਇੱਕ ਜਨਤਕ ਸੁਰੱਖਿਆ ਲਈ ਬਿਜਲੀ ਦਾ ਕੱਟ (PSPS) ਉਸ ਸਮੇਂ ਲੱਗਦਾ ਹੈ ਜਦੋਂ ਇੱਕ ਬਿਜਲੀ ਖਪਤ ਵਿਭਾਗ ਕੁਝ ਸਮੇਂ ਲਈ ਬਿਜਲੀ ਬੰਦ ਕਰ ਦਿੰਦਾ ਹੈ ਤਾਂ ਜੋ ਖਪਤ ਉਪਕਰਣਾਂ ਕਾਰਨ ਹੋਣ ਵਾਲੀ ਜੰਗਲੀ ਅੱਗ ਦੇ ਖਤਰੇ ਨੂੰ ਘਟਾਇਆ ਜਾ ਸਕੇ। ਖਤਰਨਾਕ ਅੱਗ ਦਾ ਕਾਰਨ ਬਣਨ ਵਾਲੀਆਂ ਮੌਸਮ ਦੀਆਂ ਸਥਿਤੀਆਂ — ਜਿਸ ਵਿੱਚ ਤੇਜ਼ ਹਵਾਵਾਂ, ਸੁੱਕੀ ਬਨਸਪਤੀ ਅਤੇ ਘੱਟ ਨਮੀ ਸ਼ਾਮਲ ਹਨ — PSPS ਇਵੈਂਟਸ ਨੂੰ ਚਲਾਉਂਦੀਆਂ ਹਨ।
ਕਿਸੇ ਵੀ ਸਮੇਂ ਲਈ ਬਿਜਲੀ ਚਲੇ ਜਾਣਾ ਇੱਕ ਮੁਸ਼ਕਲ ਤਾਂ ਹੁੰਦੀ ਹੀ ਹੈ। ਜਦੋਂ ਕਿ ਇਹ ਨਿਰਾਸ਼ਾਜਨਕ ਅਤੇ ਅਸੁਵਿਧਾਜਨਕ ਹੈ, ਸੁਰੱਖਿਆ ਪਹਿਲਾਂ ਆਉਣੀ ਚਾਹੀਦੀ ਹੈ। ਸਾਡਾ ਮਿਸ਼ਨ ਇਹ ਹੈ ਕਿ ਜਦੋਂ ਸੁਰੱਖਿਅਤ ਹੋਵੇ, ਬਿਜਲੀ ਚਾਲੂ ਰੱਖੀ ਜਾਵੇ।
PSPS ਜ਼ਿੰਦਗੀਆਂ ਕਿਵੇਂ ਬਚਾਉਂਦਾ ਹੈ?
ਜਦੋਂ ਖਤਰਨਾਕ ਮੌਸਮ ਦੀਆਂ ਹਾਲਤਾਂ ਜੰਗਲੀ ਅੱਗ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ, ਤਾਂ PSPS ਭਾਈਚਾਰਿਆਂ ਦੀ ਸੁਰੱਖਿਆ ਕਰਦਾ ਹੈ। ਹੇਠਾਂ ਦਿੱਤੇ ਸਰੋਤਾਂ ਨਾਲ ਤਿਆਰ ਬਰ ਤਿਆਰ ਅਤੇ ਸੂਚਿਤ ਰਹੋ।
ਆਪਣੇ ਖੇਤਰ ਵਿੱਚ PSPS ਦੀ ਜਾਂਚ ਕਰੋ
ਦੇਖੋ ਕਿ ਕਿਤੇ ਤੁਹਾਡਾ ਗੁਆਂਢ PSPS ਦਾ ਅਨੁਭਵ ਤਾਂ ਨਹੀਂ ਕਰ ਰਿਹਾ ਜਾਂ ਇਸ ਲਈ ਵਿਚਾਰ ਅਧੀਨ ਤਾਂ ਨਹੀ ਹੈ।
ਮੌਜੂਦਾ PSPS ਸਥਿਤੀ
ਵਧੇਰੇ ਜੰਗਲੀ ਅੱਗ ਦੇ ਖਤਰੇ ਕਾਰਨ ਬਿਜਲੀ ਕੱਟ ਇਸ ਸਮੇਂ ਲਾਗੂ ਹੁੰਦਾ ਹੋਵੇ ਜਾਂ ਵਿਚਾਰ ਅਧੀਨ ਹੋਵੇ:
ਮੌਜੂਦਾ PSPS
SCE ਦੇ 5 ਮਿਲੀਅਨ ਗਾਹਕਾਂ ਦੀ: | 0 |
ਇਸ ਵੇਲੇ ਕੋਈ ਵੀ ਕਾਉਂਟੀ/ਗਾਹਕ ਬਿਜਲੀ ਕੱਟ ਦਾ ਅਨੁਭਵ ਨਹੀਂ ਕਰ ਰਹੇ ਹਨ।
PSPS 'ਤੇ ਵਿਚਾਰ ਕੀਤਾ ਜਾ ਰਿਹਾ ਹੈ
SCE ਦੇ 5 ਮਿਲੀਅਨ ਗਾਹਕਾਂ ਦੀ: | 0 |
ਇਸ ਵੇਲੇ ਕੋਈ ਵੀ ਕਾਉਂਟੀ/ਗਾਹਕ ਬਿਜਲੀ ਕੱਟਾਂ ਲਈ ਵਿਚਾਰ ਅਧੀਨ ਨਹੀਂ ਹਨ।
ਨੋਟਸ
- ਖੇਤਰ ਅਤੇ ਮੌਸਮ ਦੀਆਂ ਸਥਿਤੀਆਂ ਨਿਯਮਿਤ ਤੌਰ 'ਤੇ ਬਦਲਦੀਆਂ ਰਹਿੰਦੀਆਂ ਹਨ ਅਤੇ ਅੱਪਡੇਟ ਪੋਸਟ ਕਰਨ ਵਿੱਚ ਦੇਰੀ ਹੋ ਸਕਦੀ ਹੈ। ਕਿਰਪਾ ਕਰਕੇ ਹਾਲ ਹੀ ਵਿੱਚ ਪ੍ਰਭਾਵਿਤ ਖੇਤਰਾਂ ਦੇ ਅੱਪਡੇਟਾਂ ਲਈ ਦੁਬਾਰਾ ਜਾਂਚ ਕਰੋ।
- ਗਾਹਕਾਂ ਦੀ ਗਿਣਤੀ ਕਾਉਂਟੀ ਸਰਕਟਾਂ ਦੇ ਅਧਾਰ ’ਤੇ ਹੁੰਦੀ ਹੈ। ਜੇਕਰ ਇੱਕ ਸਰਕਟ ਇੱਕ ਕਾਉਂਟੀ ਤੋਂ ਪਰੇ ਫੈਲਦਾ ਹੈ, ਤਾਂ ਗਾਹਕਾਂ ਨੂੰ ਹਰੇਕ ਕਾਉਂਟੀ ਵਿੱਚ ਗਿਣਿਆ ਜਾਵੇਗਾ, ਜਿਸ ਨਾਲ ਸੰਭਾਵੀ ਓਵਰਕਾਉਂਟ ਹੋ ਸਕਦਾ ਹੈ।